banner 2banner 3

Toyota Parts and Services in Manitoba

Toyota ਜੈਨੁਇਨ ਪਾਰਟਸ

ਤੁਹਾਡੇ ਵਹੀਕਲ ਦੀ ਸਰਵਿਸ ਕੇਵਲ Toyota ਦੇ ਅਸਲੀ ਪੁਰਜ਼ਿਆਂ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ, ਜੋ ਖਾਸ ਤੌਰ ’ਤੇ ਤੁਹਾਡੇ Toyota ਵਹੀਕਲ ਲਈ ਬਣਾਏ ਗਏ ਹਨ।

ਹੋਰ ਜਾਣੋ

Toyota ਟਾਇਰ ਸੈਂਟਰ

ਸਾਡਾ Tire Selector ਤੁਹਾਨੂੰ ਤੁਹਾਡੇ ਵਾਹਨ ਲਈ ਨਿਸ਼ਚਤ ਤੌਰ ’ਤੇ ਸਹੀ ਟਾਇਰ ਅਤੇ ਟਾਇਰ ਆਕਾਰ ਲੱਭਣ ਵਿੱਚ ਸਹਾਇਤਾ ਕਰਦਾ ਹੈ।

partਹੋਰ ਜਾਣੋ

Toyota

Genuine Brake Pad Replacement

ਫ਼ਰੌਮ

$ 86.95*

ਸਥਾਪਨਾ ਵਾਧੂ

part
ਹੋਰ ਜਾਣੋ

Toyota

Genuine Battery Replacement

ਫ਼ਰੌਮ

$ 137.99*

plus tax & installation

part
ਹੋਰ ਜਾਣੋ

Toyota

Genuine Toyota Winter Wiper Blades

ਫ਼ਰੌਮ

$ 27.99*

plus tax & installation (all sizes)

part
ਹੋਰ ਜਾਣੋ

Toyota

A/C Refresher Service

ਫ਼ਰੌਮ

$ 183.95*

*includes parts and labour, plus tax, part#00289-ACRKT

part
ਹੋਰ ਜਾਣੋ

ਆਰਟੀਕਲਜ਼

article

ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?

ਭਾਵੇਂ ਅਸੀਂ ਆਪਣੇ ਵਾਹਨਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਅਤੇ ਰੱਖ-ਰਖਾਅ ਕਰਦੇ ਹਾਂ, ਪਰ ਫਿਰ ਵੀ ਅੰਤ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਪੈਂਦੀ ਹੈ। ਬਹੁਤੀ ਵਾਰ ਇਹ ਆਮ ਤੌਰ 'ਤੇ ਕਿਸੇ ਪਾਰਟ ਦੀ ਟੁੱਟ-ਭੱਜ ਹੋਣ ਕਾਰਨ ਹੁੰਦਾ ਹੈ, ਪਰ ਕਈ ਵਾਰ ਕੋਈ ਰਗੜ ਖਾਂਦੇ ਰਹਿਣਾ ਜਾਂ ਕ੍ਰੈਸ਼ ਜ਼ਿੰਮੇਵਾਰ ਹੁੰਦਾ ਹੈ। ਕਾਰਨ ਜੋ ਵੀ ਹੋਵੇ, ਜੇਕਰ ਤੁਹਾਨੂੰ ਮੁਰੰਮਤ ਕਰਵਾਉਣ ਅਤੇ ਪੁਰਜ਼ਿਆਂ ਦੀ ਲੋੜ ਹੈ, ਤਾਂ ਤੁਹਾਡੇ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਤੁਸੀਂ ਆਪਣੀ ਸਥਾਨਕ ਡੀਲਰਸ਼ਿਪ 'ਤੇ ਜਾ ਸਕਦੇ ਹੋ ਅਤੇ ਅਸਲੀ ਪਾਰਟਸ ਖਰੀਦ ਸਕਦੇ ਹੋ, ਜਾਂ ਤੁਸੀਂ ਕਿਸੇ ਆਮ ਗੈਰੇਜ ਜਾਂ ਆਮ ਮੁਰੰਮਤ ਦੀ ਸਹੂਲਤ 'ਤੇ ਜਾ ਸਕਦੇ ਹੋ ਜੋ ਨੌਨ-ਜੈਨੁਇਨ ਪਾਰਟਸ ਦਿੰਦਾ ਹੈ, ਜਿਸ ਨੂੰ ਆਮ ਤੌਰ 'ਤੇ "ਆਫ਼ਟਰਮਾਰਕਿਟ" ਪਾਰਟਸ ਵਜੋਂ ਜਾਣਿਆ ਜਾਂਦਾ ਹੈ। ਇਸ ਤੱਥ ਦੇ ਬਾਵਜੂਦ ਕਿ ਆਫ਼ਟਰਮਾਰਕਿਟ ਪਾਰਟਸ ਕਈ ਵਾਰ ਸਸਤੇ ਹੁੰਦੇ ਹਨ, ਪਰ ਕੁਝ ਕਾਰਣ ਅਜਿਹੇ ਹੁੰਦੇ ਹਨ, ਜਿਨ੍ਹਾਂ ਕਰ ਕੇ ਤੁਹਾਨੂੰ ਆਪਣੇ ਵਾਹਨ ਲਈ ਜੈਨੁਇਨ ਪਾਰਟਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ: __ਮਿਆਰ ਅਤੇ ਕਾਰਗੁਜ਼ਾਰੀ__ ਜੈਨੁਇਨ ਅਤੇ ਆਫ਼ਟਰਮਾਰਕਿਟ ਪਾਰਟਸ ਵਿਚਾਲੇ ਮੁੱਖ ਫ਼ਰਕ ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਦਾ ਹੁੰਦਾ ਹੈ। ਅਸਲ ਪੁਰਜ਼ੇ ਇੱਕੋ ਨਿਰਮਾਣ ਸਹੂਲਤਾਂ ਵਿੱਚ, ਇੱਕੋ ਉਤਪਾਦਨ ਲੀਹਾਂ 'ਤੇ, ਅਤੇ ਤੁਹਾਡੇ ਵਾਹਨ ਦੇ ਸਮਾਨ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਿਆਰਾਂ ਨਾਲ ਬਣਾਏ ਜਾਂਦੇ ਹਨ। ਆਫ਼ਟਰਮਾਰਕਿਟ ਪਾਰਟਸ ਤੁਹਾਡੇ ਵਾਹਨ ਦੇ ਨਿਰਮਾਤਾ ਦੁਆਰਾ ਨਹੀਂ ਬਣਾਏ ਜਾਂਦੇ, ਅਤੇ ਇਨ੍ਹਾਂ ਨੂੰ ਬਹੁ-ਉਦੇਸ਼ੀ ਪੁਰਜ਼ਿਆਂ ਵਜੋਂ ਬਣਾਇਆ ਜਾਂਦਾ ਹੈ, ਤਾਂ ਜੋ ਉਹ ਕਾਰਾਂ ਅਤੇ ਟਰੱਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਫਿੱਟ ਹੋ ਸਕਣ। ਇਸੇ ਕਰ ਕੇ ਹੋ ਸਕਦਾ ਹੈ ਕਿ ਉਹ ਜੈਨੁਇਨ ਪਾਰਟਸ ਵਾਂਗ ਵਧੀਆ ਪ੍ਰਦਰਸ਼ਨ ਨਾ ਕਰ ਸਕਣ ਅਤੇ ਤੁਹਾਨੂੰ ਛੇਤੀ ਹੀ ਉਨ੍ਹਾਂ ਨੂੰ ਬਦਲਣਾ ਪੈ ਜਾਵੇ। __ਸੁਰੱਖਿਆ__ ਸਾਰੇ ਵਾਹਨ ਮਾਲਕਾਂ ਲਈ ਸੁਰੱਖਿਆ ਅਹਿਮ ਹੁੰਦੀ ਹੈ। ਅਸੀਂ ਸਾਰੇ ਆਸ ਕਰਦੇ ਹਾਂ ਕਿ ਸਾਡੇ ਵਾਹਨ ਸਖਤ ਸੁਰੱਖਿਆ ਮਾਪਦੰਡਾਂ ਉੱਤੇ ਪੂਰੇ ਉੱਤਰਨ ਅਤੇ ਅਸੀਂ ਨਿਯਮਿਤ ਤੌਰ 'ਤੇ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਉਨ੍ਹਾਂ ਦੀ ਦੇਖਭਾਲ ਅਤੇ ਰੱਖ-ਰਖਾਅ ਕਰਦੇ ਹਾਂ। ਭਾਵੇਂ ਜਦੋਂ ਕੋਈ ਵਿਅਕਤੀ ਗ਼ੈਰ-ਅਸਲ ਪੁਰਜ਼ੇ ਵਰਤਣ ਦਾ ਫੈਸਲਾ ਕਰਦਾ ਹੈ, ਤਾਂ ਉਹ ਆਪਣੀ ਸੁਰੱਖਿਆ ਨਾਲ ਹੀ ਸਮਝੌਤਾ ਕਰ ਰਿਹਾ ਹੁੰਦਾ ਹੈ। ਜੇ ਉਹ ਪਾਰਟਸ ਖਾਸ ਤੌਰ 'ਤੇ ਤੁਹਾਡੇ ਖਾਸ ਮਾਡਲ ਲਈ ਨਹੀਂ ਬਣਾਏ ਗਏ ਹਨ, ਤਾਂ ਹੋ ਸਕਦਾ ਹੈ ਕਿ ਉਹ ਮੁਸ਼ਕਲ ਡਰਾਈਵਿੰਗ ਸਥਿਤੀ ਵਿੱਚ ਤੁਹਾਡੀ ਬਾਕੀ ਕਾਰ ਦੀ ਇਕਸਾਰਤਾ ਵਿੱਚ ਕੰਮ ਨਾ ਕਰਨ। __ਵਾਰੰਟੀ__ ਜਦੋਂ ਤੁਸੀਂ ਡੀਲਰਸ਼ਿਪ ਤੋਂ ਵਾਹਨ ਖਰੀਦਦੇ ਹੋ, ਤਾਂ ਵਾਹਨ ਦੇ ਨਾਲ ਇੱਕ ਵਾਰੰਟੀ ਸ਼ਾਮਲ ਕੀਤੀ ਜਾਂਦੀ ਹੈ। ਅਸੀਂ ਆਪਣੀਆਂ ਵਾਰੰਟੀਆਂ ਦੀ ਕਦਰ ਕਰਦੇ ਹਾਂ, ਕਿਉਂਕਿ ਨਿਰਮਾਤਾ ਵਾਰੰਟੀ ਦੀ ਮਿਆਦ ਦੌਰਾਨ ਕਾਰ ਦੀਆਂ ਜ਼ਿਆਦਾਤਰ ਸਮੱਸਿਆਵਾਂ ਹੱਲ ਕਰਨ ਦਾ ਵਾਅਦਾ ਕਰਦਾ ਹੈ, ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਅਤੇ ਵਿੱਤੀ ਸੁਰੱਖਿਆ ਮਿਲਦੀ ਹੈ। ਭਾਵੇਂ ਗ਼ੈਰ-ਅਸਲ ਪੁਰਜ਼ਿਆਂ ਨਾਲ ਵਾਹਨ ਦੀ ਵਾਰੰਟੀ ਦੇ ਰੱਦ ਹੋਣ ਦੇ ਖ਼ਤਰੇ ਹੁੰਦੇ ਹਨ - ਜੇ ਗ਼ੈਰ-ਅਸਲ ਪਾਰਟਸ ਫ਼ਿੱਟ ਕੀਤੇ ਜਾਂਦੇ ਹਨ, ਤਾਂ ਵਾਹਨ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਉਹੋ ਜਿਹਾ ਨਹੀਂ ਰਹਿੰਦਾ, "ਜਿਵੇਂ ਉਹ ਖਰੀਦਿਆ ਗਿਆ ਸੀ"। ਇਹ ਸਾਰੀਆਂ ਵਾਰੰਟੀਆਂ ਲਈ ਤਾਂ ਚਿੰਤਾ ਦਾ ਵਿਸ਼ਾ ਨਹੀਂ ਹੈ, ਪਰ ਮਾਲਕਾਂ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਉਸ ਸੰਭਾਵੀ ਅਸਰ ਨੂੰ ਸਮਝਣ, ਜੋ ਗ਼ੈਰ-ਅਸਲ ਪਾਰਟਸ ਫ਼ਿੱਟ ਕਰਨ ਨਾਲ ਵਾਰੰਟੀ ਉੱਤੇ ਪੈ ਸਕਦਾ ਹੈ।

ਹੋਰ ਜਾਣੋ
article

ਤੁਹਾਨੂੰ ਆਪਣੇ ਵਾਹਨ ਦਾ ਕੈਬਿਨ ਏਅਰ ਫ਼ਿਲਟਰ ਬਦਲਣ ਦੀ ਲੋੜ ਕਿਉਂ ਪੈਦੀ ਹੈ

ਇੱਕ ਕੈਬਿਨ ਏਅਰ ਫਿਲਟਰ ਗੰਦਗੀ, ਧੂੜ, ਧੂੰਆਂ, ਧੁੰਦ, ਪਰਾਗ, ਉੱਲੀ ਅਤੇ ਹੋਰ ਨਿਕਾਸੀਆਂ ਜਿਹੀਆਂ ਚੀਜ਼ਾਂ ਨੂੰ ਹੀਟਿੰਗ, ਵੈਂਟੀਲੇਸ਼ਨ, ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਰਾਹੀਂ ਤੁਹਾਡੇ ਵਾਹਨ ਦੇ ਕੈਬਿਨ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਇਹ ਹੋਰ ਗੰਦਗੀ ਦੇ ਕਣਾਂ ਨੂੰ ਵੀ ਬਾਹਰ ਰੱਖਦਾ ਹੈ, ਜਿਵੇਂ ਕਿ ਕੀੜੇ, ਚੂਹੇ ਦੀਆਂ ਮੀਂਗਣਾਂ, ਅਤੇ ਪੱਤੇ। ਉਹ ਆਮ ਤੌਰ 'ਤੇ ਆਇਤਾਕਾਰ ਅਤੇ ਕਾਗਜ਼ ਅਤੇ ਹੋਰ ਰੇਸ਼ੇਦਾਰ ਪਦਾਰਥਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਗੰਦਗੀ ਨੂੰ ਬਿਹਤਰ ਢੰਗ ਨਾਲ ਫੜਨ ਲਈ ਪਲੀਟਸ (ਵਲ਼ ਜਾਂ ਤੈਹਾਂ) ਦੀ ਵਿਸ਼ੇਸ਼ਤਾ ਹੁੰਦੀ ਹੈ। ਜਦੋਂ ਹਵਾ ਕੈਬਿਨ ਏਅਰ ਫਿਲਟਰ ਵਿੱਚੋਂ ਲੰਘਦੀ ਹੈ, ਤਾਂ ਗੰਦਗੀ ਵਾਹਨ ਵਿੱਚ ਜਾਣ ਦੀ ਬਜਾਏ ਫ਼ਿਲਟਰ ’ਚ ਹੀ ਫਸ ਜਾਂਦੀ ਹੈ। ਅੰਤ ਵਿੱਚ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਫਿਲਟਰ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਇਸ ਸਬੰਧੀ ਕਾਰਗੁਜ਼ਾਰੀ ਬਿਹਤਰ ਰਹਿ ਸਕੇ। __ਕੈਬਿਨ ਦਾ ਏਅਰ ਫ਼ਿਲਟਰ ਅਕਸਰ ਕਿੰਨੀ ਕੁ ਦੇਰ ਬਾਅਦ ਬਦਲਣ ਦੀ ਲੋੜ ਪੈਂਦੀ ਹੈ?__ Toyota ਕੰਪਨੀ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਹਰ 12 ਮਹੀਨਿਆਂ ਜਾਂ 16,000 ਕਿਲੋਮੀਟਰ 'ਤੇ ਬਦਲਣ ਦੀ ਸਿਫ਼ਾਰਸ਼ ਕਰਦੀ ਹੈ, ਇਹ ਵਾਹਨ ਦੇ ਨਾਲ-ਨਾਲ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੱਡੀ ਕਿੱਥੇ ਚਲਾਉਂਦੇ ਹੋ। ਜੇ ਤੁਸੀਂ ਹਵਾ ਪ੍ਰਦੂਸ਼ਣ ਵਾਲੇ ਖੇਤਰ ਵਿੱਚ ਰਹਿੰਦੇ ਹੋ ਜਾਂ ਤੁਸੀਂ ਨਿਯਮਿਤ ਤੌਰ 'ਤੇ ਧੂੜ ਵਾਲੀਆਂ ਕੱਚੀਆਂ ਸੜਕਾਂ 'ਤੇ ਗੱਡੀ ਚਲਾਉਂਦੇ ਹੋ, ਤਾਂ ਤੁਸੀਂ ਇਸ ਨੂੰ ਜਲਦੀ ਬਦਲਣਾ ਚਾਹ ਸਕਦੇ ਹੋ। ਐਲਰਜੀ ਤੋਂ ਪੀੜਤ ਜਾਂ ਸਾਹ ਪ੍ਰਣਾਲੀ ਦੇ ਕਿਸੇ ਰੋਗ ਨਾਲ ਜੂਝ ਰਹੇ ਲੋਕ 10,000 ਕਿਲੋਮੀਟਰ ਤੋਂ ਬਾਅਦ ਨਵਾਂ ਫ਼ਿਲਟਰ ਪਵਾਉਣ ਬਾਰੇ ਸੋਚ ਸਕਦੇ ਹਨ। __ਕੈਬਿਨ ਏਅਰ ਫ਼ਿਲਟਰ ਦੀ ਲਾਗਤ ਕਿੰਨੀ ਹੁੰਦੀ ਹੈ?__ Toyota ਕੈਬਿਨ ਏਅਰ ਫਿਲਟਰ $32.95 ਦੀ ਕੀਮਤ ਪਲੱਸ ਇੰਸਟਾਲੇਸ਼ਨ ਤੋਂ ਸ਼ੁਰੂ ਹੁੰਦੇ ਹਨ, ਪਰ ਜੇਕਰ ਤੁਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਨੂੰ ਬਦਲਣ ਦਾ ਕੰਮ ਆਪ ਵੀ ਕਰ ਸਕਦੇ ਹੋ। ਜ਼ਿਆਦਾਤਰ ਵਾਹਨਾਂ ਵਿੱਚ, ਉਹ ਗਲੱਵ ਬੌਕਸ ਦੇ ਪਿੱਛੇ, ਡੈਸ਼ਬੋਰਡ ਦੇ ਹੇਠਾਂ, ਜਾਂ ਹੁੱਡ ਦੇ ਹੇਠਾਂ ਸਥਿਤ ਹੁੰਦੇ ਹਨ। ਉਨ੍ਹਾਂ ਤੱਕ ਪਹੁੰਚਣਾ ਆਸਾਨ ਹੁੰਦਾ ਹੈ, ਧਿਆਨ ਰੱਖੋ ਕਿ ਫ਼ਿਲਟਰ ਨੂੰ ਇੱਕ ਥਾਂ ਅਟਕਾ ਕੇ ਰੱਖਣ ਵਾਲਾ ਕੋਈ ਕਲਿੱਪ ਜਾਂ ਪਿੰਨ ਨਾ ਟੁੱਟੇ। __ਤਦ ਕੀ ਹੋਵੇਗਾ ਜੇ ਤੁਸੀਂ ਆਪਣਾ ਕੈਬਿਨ ਏਅਰ ਫ਼ਿਲਟਰ ਨਹੀਂ ਬਦਲਦੇ?__ ਇੱਕ ਕੈਬਿਨ ਏਅਰ ਫਿਲਟਰ ਜੋ ਗੰਦਾ ਹੈ ਜਾਂ ਗੰਦਗੀ ਨਾਲ ਡੱਕਿਆ ਹੋਇਆ ਹੈ, ਗੰਦਗੀ ਨੂੰ ਫਿਲਟਰ ਨਹੀਂ ਕਰੇਗਾ, ਅਤੇ ਉਹਨਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਐਲਰਜੀ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਜਿਹੀਆਂ ਸਮੱਸਿਆਵਾਂ ਹਨ। ਇੱਕ ਚੰਗਾ ਸੁਝਾਅ ਇਹ ਹੈ ਕਿ ਹਰ ਫਰਵਰੀ ਜਾਂ ਮਾਰਚ ਮਹੀਨੇ ਆਪਣੇ ਕੈਬਿਨ ਏਅਰ ਫਿਲਟਰ ਨੂੰ ਬਦਲ ਦੇਵੋ ਤਾਂ ਜੋ ਪਰਾਗ-ਕਣਾਂ ਨੂੰ ਤੁਹਾਡੇ ਵਾਹਨ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਜਦੋਂ ਬਸੰਤ ਮੌਕੇ ਐਲਰਜੀ ਦਾ ਮੌਸਮ ਆਉਂਦਾ ਹੈ। __HVAC ਸਿਸਟਮ ਸਮੱਸਿਆਵਾਂ__। ਜੇ ਇੱਕ ਕੈਬਿਨ ਏਅਰ ਫਿਲਟਰ ਨੂੰ ਬਹੁਤ ਲੰਮਾ ਸਮਾਂ ਬਦਲਿਆ ਨਾ ਜਾਵੇ, ਤਾਂ ਤੁਹਾਡੇ ਵਾਹਨ ਦੇ HVAC ਸਿਸਟਮ ਨੂੰ ਜ਼ਿਆਦਾ ਕੰਮ ਕਰਨਾ ਪਵੇਗਾ, ਜਿਸ ਨਾਲ ਮੋਟਰ ਸੜ ਸਕਦੀ ਹੈ। ਗੰਦੇ ਜਾਂ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਵੀ ਝੀਤਾਂ ’ਚੋਂ ਹਵਾ ਦੀ ਮਾਤਰਾ ਨੂੰ ਘਟਾ ਦੇਣਗੇ। ਇੰਝ ਕੈਬਿਨ ਦੀ ਹਵਾ ਦਾ ਤਾਪਮਾਨ ਪ੍ਰਭਾਵਿਤ ਹੁੰਦਾ ਹੈ, ਜੋ ਹੀਟਰ ਕੋਰ, ਈਵੈਪੋਰੇਟਰ, ਜਾਂ ਦੋਵਾਂ ਹਿੱਸਿਆਂ ਵਿੱਚੋਂ ਲੰਘਣ ਵਾਲੇ ਹਵਾ ਦੇ ਇੱਕ ਸਥਿਰ ਪ੍ਰਵਾਹ 'ਤੇ ਨਿਰਭਰ ਕਰਦਾ ਹੈ, ਇਸ ਲਈ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਨਾ ਬਦਲਣ ਨਾਲ ਤੁਹਾਡੇ HVAC ਸਿਸਟਮ ਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। __ਪੂਅਰ ਵਿੰਡੋ ਫ਼ੌਗ ਕਲੀਅਰਿੰਗ__। ਇਹ ਇੱਕ ਹੋਰ ਸਮੱਸਿਆ ਤਦ ਪੈਦਾ ਹੋ ਸਕਦੀ ਹੈ ਜਦੋਂ ਹਵਾ ਦੇ ਪ੍ਰਵਾਹ ਵਿੱਚ ਕੋਈ ਵਿਘਨ ਪੈਂਦਾ ਹੋਵੇ, ਤਦ ਤੁਹਾਡੀਆਂ ਵਿੰਡੋਜ਼ ਜਲਦੀ ਸਾਫ਼ ਨਹੀਂ ਹੋਣਗੀਆਂ। ਕੈਬਿਨ ਏਅਰ ਫਿਲਟਰ ਤੋਂ ਆਉਣ ਵਾਲੀ ਘਟੀ ਹੋਈ ਹਵਾ ਦੀ ਗੁਣਵੱਤਾ ਬੰਦ ਹੋ ਜਾਂਦੀ ਹੈ, ਵਿੰਡਸ਼ੀਲਡ 'ਤੇ ਧੁੰਦ ਜਿਹੀ ਜੰਮਣੀ ਸ਼ੁਰੂ ਹੋ ਜਾਂਦੀ ਹੈ। __ਗੰਦੀ ਬਦਬੂ__। ਕਦੇ-ਕਦੇ ਤੁਹਾਡੀਆਂ ਝੀਤਾਂ ’ਚੋਂ ਆਉਣ ਵਾਲੀ ਭਿਆਨਕ ਬੋਅ ਬਾਹਰੋਂ ਨਹੀਂ ਆ ਰਹੀ ਹੁੰਦੀ। ਇਹ ਤੁਹਾਡੇ ਕੈਬਿਨ ਏਅਰ ਫਿਲਟਰ ਤੋਂ ਆ ਰਹੀ ਹੋ ਸਕਦੀ ਹੈ। ਗੰਦੇ ਜਾਂ ਬਹੁਤ ਜ਼ਿਆਦਾ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਧੂੜ ਭਰੀ, ਗੰਦੀ ਬਦਬੂ ਪੈਦਾ ਕਰ ਸਕਦੇ ਹਨ, ਖਾਸ ਕਰਕੇ ਜਦੋਂ HVAC ਸਿਸਟਮ ਚਾਲੂ ਹੁੰਦਾ ਹੈ।

ਹੋਰ ਜਾਣੋ
article

ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ

ਤੁਸੀਂ ਕੈਨੇਡਾ ’ਚ ਭਾਵੇਂ ਕਿਤੇ ਵੀ ਹੋਵੋਂ, ਸਰਦੀਆਂ ਤੁਹਾਡੀ ਡਰਾਈਵਿੰਗ ਨੂੰ ਵਧੇਰੇ ਚੁਣੌਤੀਪੂਰਨ ਬਣਾ ਦਿੰਦੀਆਂ ਹਨ, ਇਸੇ ਲਈ ਸਾਨੂੰ ਉਸ ਦੀ ਤਿਆਰੀ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਸਰਦੀਆਂ ਦੇ ਟਾਇਰਾਂ ਤੋਂ ਲੈ ਕੇ ਸਰਦੀਆਂ ਦੇ ਵਾਈਪਰ ਬਲੇਡਜ਼ ਤੱਕ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਇਹ ਯਕੀਨੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਹਨ ਸੁਰੱਖਿਅਤ ਤੇ ਸਰਦੀਆਂ ਲਈ ਤਿਆਰ ਹੋਵੇ। ਇੱਥੇ ਕੁਝ ਨੁਕਤੇ ਦੱਸੇ ਜਾਂਦੇ ਹਨ: __ਸਰਦੀਆਂ ਦੇ ਟਾਇਰ__ ਇਹ ਸੋਚ ਕੇ ਆਪਣੀ ਸੁਰੱਖਿਆ ਨਾਲ ਸਮਝੌਤਾ ਨਾ ਕਰੋ ਕਿ ਤੁਸੀਂ ਇਨ੍ਹਾਂ ਸਰਦੀਆਂ ਦੇ ਮੌਸਮ ਦੌਰਾਨ ‘ਆਲ ਸੀਜ਼ਨ’ ਵਾਲੇ ਟਾਇਰਾਂ ਨਾਲ ਕੰਮ ਚਲਾ ਲਵੋਗੇ ਜਾਂ ਸਿਰਫ਼ ਸਰਦੀ ਦੇ ਟਾਇਰ ਵਾਹਨ ਦੇ ਦੋ ਪਹੀਆਂ ’ਤੇ ਬਦਲ ਕੇ ਹੀ ਕੰਮ ਚੱਲ ਜਾਵੇਗਾ। ਸਾਰੇ ਚਾਰੇ ਪਹੀਆਂ ਨੂੰ ਸਰਦੀਆਂ ਦੇ ਟਾਇਰਾਂ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਅਗਲੇ ਪਹੀਏ ਹੋਣ ਤੇ ਚਾਹੇ ਪਿਛਲੇ, ਆਲ-ਵ੍ਹੀਲ ਡਰਾਈਵ ਹੋਵੇ ਜਾਂ ਫ਼ੋਰ-ਵ੍ਹੀਲ ਡਰਾਈਵ। ਟਾਇਰਾਂ ਦਾ ਨਾਂਅ ਭਾਵੇਂ ‘ਆਲ ਸੀਜ਼ਨ’ ਹੁੰਦਾ ਹੈ, ਪਰ ਉਹ ਸਰਦੀਆਂ ਦੇ ਟਾਇਰ ਨਹੀਂ ਹੁੰਦੇ ਅਤੇ ਤੁਹਾਨੂੰ ਉਹ ਟ੍ਰੈਕਸ਼ਨ ਨਹੀਂ ਦੇ ਸਕਦੇ, ਜੋ ਤੁਹਾਨੂੰ ਉਸ ਮੌਸਮ ’ਚ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਜ਼ਰਾ ਕਿਊਬੇਕ ਸੂਬੇ ਬਾਰੇ ਵਿਚਾਰ ਕਰੋ। ਜਦੋਂ ਉਨ੍ਹਾਂ ਨੇ ਸਰਦੀਆਂ ਦੇ ਟਾਇਰਾਂ ਨੂੰ ਕਾਨੂੰਨੀ ਤੌਰ ’ਤੇ ਲਾਜ਼ਮੀ ਬਣਾਇਆ, ਤਾਂ ਉਨ੍ਹਾਂ ਦੇ ਸੜਕ ਹਾਦਸਿਆਂ ’ਚ 20% ਕਮੀ ਆ ਗਈ। __ਬੈਟਰੀ__ ਜੇ ਤੁਹਾਡੀ ਕਾਰ, ਟਰੱਕ ਜਾਂ SUV ਤਿੰਨ ਸਾਲ ਪੁਰਾਣੀ ਹੈ, ਤਾਂ ਇਸ ਨੂੰ ਨਵੀਂ ਬੈਟਰੀ ਦੀ ਲੋੜ ਨਹੀਂ ਵੀ ਹੋ ਸਕਦੀ, ਪਰ ਉਸ ਦਾ ਟੈਸਟ ਜ਼ਿਆਦਾਤਰ ਸਰਵਿਸ ਸੁਵਿਧਾਵਾਂ ’ਤੇ ਤੁਰੰਤ, ਬਿਨਾ ਨੁਕਸਾਨ ਦੇ ਅਤੇ ਅਕਸਰ ਮੁਫ਼ਤ ਹੋ ਜਾਂਦਾ ਹੈ (ਟੋਯੋਟਾ ਦੇ ਸਰਵਿਸ ਸੈਂਟਰਜ਼ ’ਤੇ ਇਹ ਮੁਫ਼ਤ ਹੁੰਦਾ ਹੈ)। ਇਸ ਬਾਰੇ ਸੋਚੋ। ਕੀ ਤੁਸੀਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਚਾਹੋਗੇ ਕਿ ਜਦੋਂ ਕਿਸੇ ਮੰਗਲਵਾਰ ਨੂੰ ਤੁਹਾਡਾ ਵਾਹਨ ਸਵੇਰੇ 9 ਵਜੇ ਸਰਵਿਸ ਲਈ ਜਾਵੇ, ਤਾਂ ਤੁਹਾਨੂੰ ਅਚਾਨਕ ਪਤਾ ਲੱਗੇ ਕਿ ਉਸ ਨੂੰ ਨਵੀਂ ਬੈਟਰੀ ਦੀ ਜ਼ਰੂਰਤ ਹੈ ਜਾਂ ਐਤਵਾਰ ਦੀ ਰਾਤ ਨੂੰ ਹਾਕੀ ਖੇਡਣ ਤੋਂ ਬਾਅਦ ਰਾਤੀਂ 10 ਵਜੇ ਪੂਰੀ ਤਰ੍ਹਾਂ ਖਾਲੀ ਪਾਰਕਿੰਗ ਵਿੱਚ ਜਦੋਂ ਤਾਪਮਾਨ –30º ਸੈਲਸੀਅਸ ਹੋਵੇ, ਤਦ ਤੁਹਾਨੂੰ ਅਜਿਹੀ ਖ਼ਰਾਬੀ ਦਾ ਪਤਾ ਲੱਗੇ? __ਫ਼ਲੁਇਡਜ਼__ ਤੁਹਾਡੇ ਇੰਜਣ ਦੇ ਕੂਲੈਂਟ ਦੀ ਤਾਕਤ ਹਰੇਕ ਪੱਤਝੜ ਦੇ ਮੌਸਮ ਵੇਲੇ ਚੈੱਕ ਹੋਣੀ ਚਾਹੀਦੀ ਹੈ ਤੇ ਲੋੜ ਪੈਣ ’ਤੇ ਉਸ ਨੂੰ ਲੋੜੀਂਦੇ ਪੱਧਰ ਤੱਕ ਕਰਵਾ ਲੈਣਾ ਚਾਹੀਦਾ ਹੈ। ਸਾਡੇ ’ਚੋਂ ਬਹੁਤਿਆਂ ਕੋਲ ਕੂਲੈਂਟ ਦੀ ਤਾਕਤ ਨਾਪਣ ਵਾਲੇ ਟੈਸਟਰ ਨਹੀਂ ਹੁੰਦੇ, ਇਸ ਲਈ ਵਧੀਆ ਇਹੋ ਰਹੇਗਾ ਕਿ ਤੁਸੀਂ ਇਹ ਆਪਣੇ ਸਰਵਿਸ ਪ੍ਰੋਵਾਈਡਰ ’ਤੇ ਛੱਡ ਦੇਵੋ। ਵਾਸ਼ਰ ਦੇ ਪਾਣੀ ਨੂੰ ਚੈੱਕ ਕਰਨ ਦਾ ਕੰਮ ਆਪਣੇ-ਆਪ ਕਰਨਾ ਸੁਖਾਲਾ ਹੈ ਅਤੇ ਤੁਹਾਨੂੰ ਆਪਣੇ ਵਾਹਨ ਵਿੱਚ ਸਾਰਾ ਸਾਲ ਇੱਕ ਵਾਧੂ ਜੱਗ ਰੱਖਣਾ ਚਾਹੀਦਾ ਹੈ, ਖ਼ਾਸ ਤੌਰ ’ਤੇ ਸਰਦੀਆਂ ਦੇ ਮੌਸਮ ਦੌਰਾਨ ਜਦੋਂ ਤੁਹਾਡੇ ਵਾਹਨ ਦੀਆਂ ਖਿੜਕੀਆਂ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਹਨ। ਸਰਦੀਆਂ ਦੌਰਾਨ ਇੰਜਣ ਦੇ ਤੇਲ ਵਿੱਚ ਖਰਾਬੀ ਹੋ ਸਕਦੀ ਹੈ, ਕਿਉਂਕਿ ਠੰਢ ਦਾ ਮੌਸਮ ਸ਼ੁਰੂ ਹੰਦਿਆਂ ਹੀ ਗੈਸ ਜਾਂ ਤੇਲ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇੰਜਣ ਬਲੌਕ ਕੰਡੈਂਸੇਸ਼ਨ (ਜੇ ਤੁਹਾਡਾ ਵਾਹਨ ’ਚ ਹੋਵੇ) ਤੋਂ ਪਾਣੀ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਸੀਜ਼ਨ ਸ਼ੁਰੂ ਹੁੰਦੇ ਸਾਰ ਤੁਸੀਂ ਤਾਜ਼ਾ ਤੇਲ ਪਵਾਓ ਤੇ ਫ਼ਿਲਟਰ ਬਦਲਵਾਓ। ਬ੍ਰੇਕ, ਟ੍ਰਾਂਸਮਿਸ਼ਨ ਤੇ ਪਾਵਰ ਸਟੀਅਰਿੰਗ ਦਾ ਫ਼ਲੁਇਡ ਲੈਵਲ ਚੈੱਕ ਕਰਵਾ ਲੈਣਾ ਵੀ ਚੰਗਾ ਰਹਿੰਦਾ ਹੈ। __ਵਾਈਪਰਜ਼__ ਵਿੰਡਸ਼ੀਲਡ ਦੇ ਵਾਈਪਰ ਭਾਵੇਂ ਕਿਸੇ ਵੀ ਬ੍ਰਾਂਡ ਦੇ ਕਿਉਂ ਨਾ ਹੋਣ ਤੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਲਏ ਹੋਣ, ਉਹ 18 ਤੋਂ 24 ਮਹੀਨਿਆਂ ਦੇ ਅੰਦਰ ਖ਼ਰਾਬ ਹੋ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਬਦਲਵਾਉਣ ਦੀ ਲੋੜ ਪੈਂਦੀ ਹੈ। ਵਾਈਪਰ ਦੇ ਬਲੇਡ ਜੰਮ ਸਕਦੇ ਹਨ ਤੇ ਬਹੁਤ ਜ਼ਿਆਦਾ ਠੰਢ ਦੇ ਮੌਸਮ ਦੌਰਾਨ ਉਹ ਵਿੰਡਸ਼ੀਲਡ ਉੱਤੇ ਝਰੀਟਾਂ ਪਾ ਸਕਦੇ ਹਨ, ਇਸ ਲਈ ਸਰਦੀਆਂ ਦੇ ਮੌਸਮ ਦੇ ਵਾਈਪਰ ਬਲੇਡਜ਼ ਬਾਰੇ ਸੋਚੋ, ਜੋ ਸਖ਼ਤ ਸਰਦੀ ਦੇ ਮੌਸਮ ਦਾ ਟਾਕਰਾ ਕਰਨ ਲਈ ਖ਼ਾਸ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ। ਵਾਈਪਰ ਦੇ ਮੁਢਲੇ ਆਧਾਰ, ਜਿੱਥੇ ਉਸ ਦੀ ਧੁਰੀ ਹੁੰਦੀ ਹੈ, ਉੱਤੇ ਹਲਕਾ ਜਿਹਾ ਤੇਲ ਛਿੜਕ ਦੇਣਾ ਵੀ ਠੀਕ ਰਹਿੰਦਾ ਹੈ। __ਫ਼ਰਸ਼ ਦੀਆਂ ਮੈਟਸ__ ਤੁਹਾਨੂੰ ਵਾਹਨ ਦੇ ਫ਼ਰਸ਼ ਦੀਆਂ ਮੈਟਸ ਨੂੰ ਕਦੇ ਇੱਕ-ਦੂਜੀ ਦੇ ਉੱਤੇ ਨਹੀਂ ਰੱਖਣਾ ਚਾਹੀਦਾ ਜਾਂ ਬਹੁਤੀ ਮੋਟੀ ਮੈਟ ਨਹੀਂ ਵਰਤਣੀ ਚਾਹੀਦੀ, ਕਿਉਂਕਿ ਉਸ ਨਾਲ ਅਚਾਨਕ ਕਦੇ ਤੁਹਾਡਾ ਅਕਸੈਲਰੇਟਰ ਪੈਡਲ ਫ਼ਰਸ਼ ਵਿੱਚ ਜਾਮ ਹੋ ਸਕਦਾ ਹੈ ਤੇ ਉਸ ਦੇ ਨਤੀਜੇ ਬਹੁਤ ਤਬਾਹਕੁੰਨ ਸਿੱਧ ਹੋ ਸਕਦੇ ਹਨ। ਫ਼ਰਸ਼ ਲਈ ਸਰਦੀ ਦੀਆਂ ਮੈਟਸ ਲੈਣ ਬਾਰੇ ਵਿਚਾਰ ਕਰੋ ਕਿ ਤਾਂ ਜੋ ਤੁਹਾਡੀ ਕਾਰਪੈਟਿੰਗ ਤੇ ਫ਼ਰਸ਼ ਦੀਆਂ ਲਾਈਨਰਜ਼ ਉੱਤੇ ਸੜਕਾਂ ’ਤੇ ਖਿਲਾਰੇ ਸਾਲਟ ਦੇ ਦਾਗ਼ ਨਾ ਪੈਣ ਅਤੇ ਸੀਜ਼ਨ ਦੌਰਾਨ ਤੁਹਾਡੇ ਸ਼ੂਅਜ਼ ਨਾਲ ਲੱਗ ਕੇ ਅੰਦਰ ਜਾਣ ਵਾਲੀ ਸਾਰੀ ਬਰਫ਼ ਉਸ ਮੈਟ ’ਤੇ ਨਾ ਲੱਗੀ ਰਹੇ। ਸਾਡਾ ਸੁਝਾਅ ਹੈ ਕਿ ਸਰਦੀਆਂ ਦੇ ਪੂਰੇ ਮੌਸਮ ਦੌਰਾਨ ਕਦੀ-ਕਦਾਈਂ ਆਪਣੀਆਂ ਮੈਟਸ ਨੂੰ ਹਟਾ ਦੇਵੋ ਤੇ ਉਨ੍ਹਾਂ ਨੂੰ ਘਰ ਅੰਦਰ ਕਿਤੇ ਸੁੱਕਣ ਲਈ ਰੱਖ ਦੇਵੋ, ਕਿਉਂਕਿ ਫ਼ਰਸ਼ ਦੀਆਂ ਮੈਟਸ ਉੱਤੇ ਜੰਮੀ ਸਿੱਲ੍ਹ ਕਰ ਕੇ ਹੀ ਮੁੱਖ ਤੌਰ ’ਤੇ ਤੁਹਾਡੇ ਵਾਹਨ ਦੀ ਵਿੰਡਸ਼ੀਲਡ ਅਤੇ ਦਰਵਾਜ਼ਿਆਂ ਦੇ ਸ਼ੀਸ਼ਿਆਂ ਉੱਤੇ ਧੁੰਦ ਜਿਹੀ ਜੰਮ ਜਾਂਦੀ ਹੈ। __ਤੁਹਾਡੇ ਵਾਹਨ ਦੀ ਡਿੱਕੀ ’ਚ ਕੀ ਹੈ?__ ਜੇ ਤੁਸੀਂ ਜ਼ਿਆਦਾਤਰ ਸ਼ਹਿਰ ਦੇ ਅੰਦਰ ਹੀ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਡਿੱਕੀ (ਟ੍ਰੰਕ) ਵਿੱਚ ਪੂਰੀ ਸਰਵਾਈਵਲ ਕਿੱਟ ਰੱਖਣ ਦੀ ਜ਼ਰੂਰਤ ਨਹੀਂ ਵੀ ਹੋ ਸਕਦੀ, ਪਰ ਹਰੇਕ ਕੋਲ ਵਾਸ਼ਰ ਫ਼ਲੁਇਡ ਦਾ ਇੱਕ ਕੰਟੇਨਰ, ਬਰਫ਼ ਹਟਾਉਣ ਵਾਲਾ ਇੱਕ ਹਲਕਾ ਜਿਹਾ ਬੇਲਚਾ, ਲਾਈਨਡ ਕੰਮ ਵਾਲੇ ਦਸਤਾਨੇ, ਇੱਕ ਵਧੀਆ ਆਈਸ ਸਕ੍ਰੇਪਰ / ਸਨੋਅ ਬ੍ਰੱਸ਼, ਇੱਕ ਫ਼ਲੈਸ਼ਲਾਈਟ, ਐਮਰਜੈਂਸੀ ਰੀਫ਼ਲੈਕਟਰਜ਼, ਮੁਢਲੀ ਸਹਾਇਤਾ ਦੀ ਕਿੱਟ ਤੇ ਕੁਝ ਫ਼ੋਲਡਿੰਗ ਟ੍ਰੈਕਸ਼ਨ ਮੈਟਸ ਜਿਹਾ ਸਾਮਾਨ ਹੋਣਾ ਚਾਹੀਦਾ ਹੈ। ਜੇ ਤੁਸੀਂ ਕੋਈ ਪੁਰਾਣਾ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਬੂਸਟਰ ਕੇਬਲਜ਼ ਦਾ ਸੈੱਟ ਰੱਖਣ ਦੀ ਜ਼ਰੂਰਤ ਵੀ ਪੈ ਸਕਦੀ ਹੈ। ਅਤੇ ਇਹ ਸਦਾ ਯਕੀਨੀ ਬਣਾਓ ਕਿ ਇਹ ਵਸਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣ। ਮਿੰਨੀ-ਵੈਨਜ਼, ਕ੍ਰੌਸਓਵਰਜ਼ ਤੇ SUVs ’ਚ ਆਮ ਤੌਰ ’ਤੇ ਯਾਤਰੀਆਂ ਦੇ ਬੈਠਣ ਦੀ ਜਗ੍ਹਾ ਤੋਂ ਵੱਖਰਾ ਸਾਮਾਨ ਰੱਖਣ ਲਈ ਕੋਈ ਸਥਾਨ ਹੀ ਨਹੀਂ ਹੁੰਦਾ, ਇਸ ਲਈ ਅਜਿਹੀਆਂ ਵਸਤਾਂ ਨੂੰ ਪੂਰੇ ਸੁਰੱਖਿਅਤ ਤਰੀਕੇ ਨਹੀਂ ਰੱਖਿਆ ਜਾਂਦਾ, ਤਾਂ ਕਿਸੇ ਟੱਕਰ ਜਾਂ ਵਾਹਨ ਪਲਟਣ ਦੌਰਾਨ ਉਛਲਣ ਨਾਲ ਇਹ ਮਾਰੂ ਤਰੀਕੇ ਨਾਲ ਖ਼ਤਰਨਾਕ ਵੀ ਹੋ ਸਕਦੀਆਂ ਹਨ। __ਟਾਇਰਜ਼ ਦੀ ਟ੍ਰੈਕਸ਼ਨ__ ਸਾਡੇ ’ਚੋਂ ਬਹੁਤਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਵਾਹਨ ਦੇ ਪਿਛਲੇ ਹਿੱਸੇ ਵਿੱਚ ਵਾਧੂ ਵਜ਼ਨ ਰੱਖਣ ਨਾਲ ਟਾਇਰਾਂ ਨੂੰ ਬਿਹਤਰ ਟ੍ਰੈਕਸ਼ਨ ਮਿਲਦੀ ਹੈ, ਪਰ ਪਿਛਲੇ ਪਾਸੇ ਰੇਤ ਦੇ ਥੈਲੇ ਜਾਂ ਵਾਧੂ-ਘਾਟੂ ਸਾਮਾਨ ਰੱਖਣ ਦਾ ਵਿਚਾਰ ਛੱਡ ਦੇਵੋ। ਜੇ ਤੁਸੀਂ ਇਹ ਸਮਝਦੇ ਹੋ ਕਿ ਕਿਸੇ ਟੱਕਰ ਦੌਰਾਨ ਬਰਫ਼ ਵਾਲਾ ਇੱਕ ਢਿੱਲਾ ਬ੍ਰੱਸ਼ ਤੁਹਾਡੇ ਸਿਰ ਦੇ ਪਿਛਲੇ ਹਿੱਸੇ ’ਚ ਵੱਜ ਕੇ ਤੁਹਾਨੂੰ ਜ਼ਖ਼ਮੀ ਕਰ ਸਕਦਾ ਹੈ, ਤਾਂ ਸੋਚੋ ਕਿ ਪਿੱਛੇ ਪਿਆ 50 ਪੌਂਡ ਵਜ਼ਨੀ ਰੇਤੇ ਦਾ ਥੈਲਾ ਕਿੰਨਾ ਵੱਡਾ ਨੁਕਸਾਨ ਕਰ ਸਕਦਾ ਹੈ। ਸਰਦੀਆਂ ਦੇ ਮੌਸਮ ਦੌਰਾਨ ਆਪਣੇ ਟਾਇਰਜ਼ ਦੀ ਟ੍ਰੈਕਸ਼ਨ ਨੂੰ ਵਧਾਉਣ ਲਈ ਜੇ ਕੋਈ ਵਜ਼ਨ ਰੱਖਣਾ ਹੀ ਹੈ, ਤਾਂ ਉਹ ਤੁਹਾਡੀ ਗੱਡੀ ਦੇ ਟੈਂਕ ਵਿੱਚ ਫ਼ਿਊਲ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਆਪਣੇ ਵਾਹਨ ਦੀ ਟੈਂਕੀ ਪੂਰੀ ਤਰ੍ਹਾਂ ਭਰਵਾ ਕੇ ਰੱਖਣ ਨਾਲ ਜ਼ਮੀਨ ਉੱਤੇ ਵਾਹਨ ਵਧੇਰੇ ਸਥਿਰਤਾ ਨਾਲ ਦੌੜੇਗਾ ਤੇ ਟੈਂਕ ਵਿੱਚ ਸਰਦੀਆਂ ਦੇ ਪਾਣੀ ਦੇ ਦੂਸ਼ਣ ਦਾ ਅਸਰ ਵੀ ਘਟੇਗਾ।

ਹੋਰ ਜਾਣੋ

ਆਪਣੇ ਵਹੀਕਲ ਨਾਲ ਸਬੰਧਤ ਸੇਫ਼ਟੀ ਰੀਕਾਲ ਅਤੇ ਸਰਵਿਸ ਕੰਪੇਨ ਦੇਖੋ: https://www.toyota.ca/toyota/en/owners/recalls